ਜਦੋਂ ਅਸੀਂ ਬੱਚਿਆਂ ਦੇ ਨਾਲ ਬੀਚ 'ਤੇ ਜਾਂਦੇ ਹਾਂ, ਤਾਂ ਇਹ ਪਤਾ ਹੋਣਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਨਿਆਣਿਆਂ ਨੂੰ ਕਿਵੇਂ ਸੁਰੱਖਿਅਤ ਅਤੇ ਖੁਸ਼ ਰੱਖਣਾ ਹੈ।

ਲਾਈਫ ਸੇਵਰ ਕੋਈ ਦਾਈ (babysitter) ਨਹੀਂ ਹੁੰਦੇ

ਲਾਈਫ ਸੇਵਰ ਉੱਥੇ ਸਹਾਇਤਾ ਵਾਸਤੇ ਹਨ ਪਰ ਉਹ ਦਾਈ ਨਹੀਂ ਹੁੰਦੇ ਅਤੇ ਬੱਚਿਆਂ ਨੂੰ ਕਦੇ ਵੀ ਰੇਤ ਉੱਪਰ ਜਾਂ ਪਾਣੀ ਵਿੱਚ ਇਕੱਲਿਆਂ, ਕਿਸੇ ਬਾਲਗ ਦੀ ਨਜ਼ਰ ਤੋਂ ਦੂਰ ਨਹੀਂ ਛੱਡਿਆ ਜਾਣਾ ਚਾਹੀਦਾ।

parents and child

ਆਪਣੇ ਬੱਚਿਆਂ ਉੱਤੇ ਹਮੇਸ਼ਾ ਨਜ਼ਰ ਰੱਖੋ ਅਤੇ ਕਦੇ ਵੀ ਉਨ੍ਹਾਂ ਨੂੰ ਇੱਕਲਿਆਂ ਨਾ ਛੱਡੋ......

  • ਜਦੋਂ ਬੀਚਾਂ ਉਤੇ ਬਹੁਤ ਭੀੜ ਹੁੰਦੀ ਹੈ, ਤਾਂ ਬੱਚਿਆਂ ਦਾ ਗੁਆਚ ਜਾਣਾ ਅਤੇ ਤੁਹਾਡੇ ਤੋਂ ਬਿਨਾਂ ਇੱਧਰ-ਓਧਰ ਹੋ ਜਾਣਾ ਬਹੁਤ ਸੌਖਾ ਹੁੰਦਾ ਹੈ।
  • ਭਾਵੇਂ ਜੀਵਨ ਰੱਖਿਅਕ ਅਤੇ ਜੀਵਨ ਸੁਰੱਖਿਅਕ (ਲਾਈਫਗਾਰਡ ਅਤੇ ਲਾਈਫਸੇਵਰ) ਉੱਥੇ ਸਹਾਇਤਾ ਕਰਨ ਵਾਸਤੇ ਮੌਜੂਦ ਹੁੰਦੇ ਹਨ, ਪਰ ਉਹ ਉੱਥੇ ਇੱਕ ਦਾਈ ਦੀ ਭੂਮਿਕਾ ਨਹੀਂ ਨਿਭਾਉਂਦੇ ਅਤੇ ਇਹ ਹਮੇਸ਼ਾ ਮਾਤਾ ਅਤੇ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਬੱਚਿਆਂ ਉੱਪਰ ਨਜ਼ਰ ਰੱਖਣ।
  • ਘੱਟ ਪਾਣੀ ਵਿੱਚ ਵੀ ਲਹਿਰਾਂ ਇਕ ਦਮ, ਕਿਸੇ ਵੀ ਵਕਤ ਆ ਸਕਦੀਆਂ ਹਨ ਅਤੇ ਬਹੁਤ ਹੀ ਛੇਤੀ, ਛੋਟੇ ਬੱਚਿਆਂ ਨੂੰ ਡੂੰਘੇ ਪਾਣੀ ਵਿਚ ਲੈ ਕੇ ਜਾ ਸਕਦੀਆਂ ਹਨ।
  • ਇਹ ਯਕੀਨੀ ਬਣਾ ਲਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਹਰ ਵਕਤ ਦੇਖ ਪਾ ਰਹੇ ਹੋ - ਉਨ੍ਹਾਂ ਨੂੰ ਪਾਣੀ ਵਿੱਚ ਆਪਣੇ ਆਪ, ਇੱਕਲਿਆਂ ਹੀ ਤੈਰਨ ਜਾਂ ਖੇਡਣ ਜਾਣ ਲਈ ਇੱਧਰ ਉੱਧਰ ਨਾ ਨੱਠਣ ਦਿਓ।
  • ਆਪਣਾ ਦਿਨ ਗੁਜ਼ਾਰਨ, ਅਤੇ ਆਪਣਾ ਸਮਾਨ ਸਥਾਪਤ ਕਰਨ ਲਈ ਸਭ ਤੋਂ ਵਧੀਆ ਸਥਾਨ ਬਾਰੇ ਸੋਚੋ ਤਾਂ ਜੋ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਨਜ਼ਦੀਕੀ ਨਾਲ ਨਜ਼ਰ ਰੱਖ ਸਕੋ।
  • ਛੋਟੇ ਬੱਚਿਆਂ ਨੂੰ ਵੱਡੇ ਬੱਚਿਆਂ ਦੇ ਨਾਲ ਇਕਲਿਆਂ ਨਾ ਛੱਡੋ - ਕੋਈ ਬਾਲਗ ਵਿਅਕਤੀ ਹਮੇਸ਼ਾ ਹੀ ਬੱਚਿਆਂ ਦੀ ਨਿਗਰਾਨੀ ਕਰ ਰਿਹਾ ਹੋਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਵੱਡੇ ਬੱਚਿਆਂ ਨੂੰ ਵੀ ਨਾ ਪਤਾ ਹੋਵੇ ਕਿ ਕੀ ਕਰਨਾ ਹੈ, ਜੇ ਅਚਾਨਕ ਕੁੱਝ ਵਾਪਰ ਜਾਂਦਾ ਹੈ।
  • ਤੈਰਨਾ ਸਿੱਖਣਾ ਇਕ ਬਹੁਤ ਹੀ ਮਹੱਤਵਪੂਰਨ ਹੁਨਰ ਹੈ ਅਤੇ ਤੈਰ ਕੇ ਆਪਣਾ ਬਚਾਓ ਕਰਨਾ ਸਿੱਖਣ ਵਿੱਚ ਅਜੇ ਵੀ ਕੋਈ ਦੇਰ ਨਹੀਂ ਹੋਈ ਹੈ।
  • ਭਾਵੇਂ ਤੁਹਾਡਾ ਬੱਚਾ ਪੂਲ ਵਿੱਚ ਤੈਰ ਲੈਂਦਾ ਹੋਵੇ, ਇਸਦਾ ਮਤਲਬ ਇਹ ਨਹੀਂ ਕਿ ਉਹ ਮਹਾਂਸਾਗਰ, ਅਤੇ ਉਸ ਦੀਆਂ ਲਹਿਰਾਂ ਵਿੱਚ ਵੀ ਤੈਰ ਸਕੇਗਾ/ਸਕੇਗੀ ਅਤੇ ਆਪਣਾ ਬਚਾਓ ਕਰ ਸਕੇਗਾ/ਸਕੇਗੀ।
  • ‘ਫਲੈਸ਼ ਰਿੱਪ-ਕਰੰਟ’ ਇਕ ਦਮ ਵਾਪਰ ਸਕਦੇ ਹਨ ਅਤੇ ਨਜ਼ਰ ਹੇਠ ਨਾ ਰੱਖੇ ਗਏ ਬੱਚੇ, ਜੋ ਕਿ ਘੱਟ ਪਾਣੀ ਵਿੱਚ ਖੇਡ ਰਹੇ ਹਨ, ਝੱਟ ਹੀ ਸਮੁੰਦਰ ਕੰਢੇ ਤੋਂ ਉਲਟੇ ਪਾਸੇ ਖਿੱਚੇ ਚਲੇ ਜਾ ਸਕਦੇ ਹਨ।

ਇਸ ਵਿੱਚ ਇੱਕ ਪਲ ਜਿੰਨੀ ਹੀ ਦੇਰ ਲੱਗਦੀ ਹੈ...

ਘੱਟ ਪਾਣੀ ਵਿੱਚ ਵੀ, ਬੱਚਿਆਂ ਨੂੰ ਕਦੇ ਵੀ ਇਕੱਲਿਆਂ ਨਈਂ ਛੱਡਿਆ ਜਾਣਾ ਚਾਹੀਦਾ। ਇਕ ਵੱਡੀ ਲਹਿਰ ਕਿਸੇ ਵੀ ਵਕਤ ਵਾਪਰ ਸਕਦੀ ਹੈ, ਜੋ ਲੋਕਾਂ ਨੂੰ ਮਹਾਂਸਾਗਰ ਵੱਲ ਨੂੰ ਖਿੱਚ ਕੇ ਲੈ ਜਾ ਸਕਦੀ ਹੈ। ਬੱਚਿਆਂ ਨੂੰ ਤੈਰਨ ਵਾਲੇ ਉਚਿਤ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਕਿਸੇ ਅਜਿਹੇ ਬਾਲਗ ਵਿਅਕਤੀ ਤੋਂ ਬਿਨਾ, ਪਾਣੀ ਦੇ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ, ਜੋ ਤੈਰ ਸਕਦਾ ਹੋਵੇ ਅਤੇ ਉਨ੍ਹਾਂ ਨੂੰ ਬਚਾ ਸਕਦਾ ਹੋਵੇ।

children at beach
cta-content-bg.svg

ਇੱਕ ਸਰਫ਼ ਲਾਈਫਸੇਵਰ ਨਿੱਪਰ ਬਣੋ!

ਇੱਕ ਬੱਚੇ ਦੇ ਅੰਦਰ ਆਤਮ-ਵਿਸ਼ਵਾਸ ਅਤੇ ਬੀਚ ਵਾਤਾਵਰਣ ਬਾਰੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ, ਸਰਫ਼ ਲਾਈਫਸੇਵਿੰਗ ਇੱਕ ਮਹਾਨ ਗਤੀਵਿਧੀ ਹੈ। ਨਿੱਪਰਜ਼ ਨਾਲ ਹੁਣੇ ਆ ਕੇ ਜੁੜੋ!

ਤੁਸੀਂ ਅੱਜ ਬਾਰੇ ਇਸ ਤੋਂ ਇਲਾਵਾ ਹੋਰ ਕੀ ਸਿੱਖਣਾ ਚਾਹੋਗੇ?

‘ਰਿੱਪ-ਕਰੰਟ’ (ਕੰਢੇ ਤੋਂ ਉਲਟੇ ਪਾਸੇ ਜਾਂਦਾ ਪਾਣੀ ਦਾ ਬਹਾਅ) ਦੇ ਖਤਰੇ

‘ਰਿੱਪ-ਕਰੰਟ’, ਆਸਟ੍ਰੇਲੀਆਈ ਬੀਚਾਂ ਉੱਤੇ ਪਹਿਲੇ ਨੰਬਰ ਦਾ ਖਤਰਾ ਹੁੰਦੇ ਹਨ। ਕਿਸੇ ਰਿੱਪ ਵਿੱਚੋਂ ਕਿਵੇਂ ਸੁਰੱਖਿਅਤ ਨਿੱਕਲਣਾ ਹੈ, ਇਹ ਪਤਾ ਹੋਣਾ ਬੀਚ ਸੁਰੱਖਿਆ ਦਾ ਇੱਕ ਅਹਿਮ ਹਿੱਸਾ ਹੈ।

ਸਾਡੀ ਬਿਰਾਦਰੀ ਕੋਲੋਂ ਸਿੱਖੋ

ਸਾਡੀ ਬਿਰਾਦਰੀ ਨੂੰ ਮਿਲੋ ਅਤੇ ਬੀਚ ਉੱਤੇ ਮੌਜੂਦ ਸਾਡੇ ਜੀਵਨਰੱਖਿਅਕਾਂ ਤੋਂ ਬੀਚ ਸੁਰੱਖਿਆ ਦੇ ਕੁਝ ਮਹੱਤਵਪੂਰਨ ਸੰਦੇਸ਼ ਸੁਣੋ ਅਤੇ ਸਿੱਖੋ।

ਬੱਚਿਆਂ ਨਾਲ ਬੀਚ ‘ਤੇ ਜਾਂਦੇ ਹੋਏ ਕਿਹੜੀਆਂ ਚੀਜ਼ਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ।

ਬੱਚਿਆਂ ਲਈ ਬੀਚ, ਮੌਜ ਮਸਤੀ ਕਰਨ ਲਈ ਇੱਕ ਸ਼ਾਨਦਾਰ ਜਗ੍ਹਾ ਹੁੰਦੀ ਹੈ। ਜਦੋਂ ਤੁਸੀਂ ਛੋਟੇ ਬੱਚਿਆਂ ਨਾਲ ਬੀਚ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਨਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ।

ਬੀਚ ‘ਤੇ ਸੁਰੱਖਿਅਤ ਰਹਿਣਾ

ਇਹ ਪਤਾ ਹੋਣ ਨਾਲ ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਇੱਕ ਵਾਰ ਬੀਚ ਤੇ ਪਹੁੰਚਣ ਤੋਂ ਬਾਅਦ ਕੀ ਕੀ ਵੇਖਣਾ ਚਾਹੀਦਾ ਹੈ, ਇਹ ਸੁਰੱਖਿਅਤ ਰਹਿਣ ਵਿੱਚ ਅਤੇ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਮਜ਼ੇਦਾਰ ਵੇਲਾ ਗੁਜ਼ਾਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ।

ਬੀਚ ਉੱਤੇ ਜਾ ਕੇ ਦਿਨ ਬਿਤਾਉਣ ਦੀ ਤਿਆਰੀ ਕਰਨੀ।

ਬੀਚ 'ਤੇ ਜਾਣਾ ਇੱਕ ਬਹੁਤ ਹੀ ਮਜ਼ੇ ਵਾਲੀ ਗੱਲ ਹੈ ਪਰ ਘਰੋਂ ਨਿੱਕਲਣ ਤੋਂ ਪਹਿਲਾਂ ਤਿਆਰੀ ਕਰਨਾ ਬਹੁਤ ਮਹੱਤਵਪੂਰਨ ਹੈ। ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਬੀਚ 'ਤੇ ਸੁਰੱਖਿਅਤ ਅਤੇ ਮਨੋਰੰਜਕ ਦਿਨ ਬਿਤਾਉਣ ਲਈ ਤਿਆਰ ਹੋ, ਇਸ ਬਾਰੇ ਹੋਰ ਜਾਨਣ ਲਈ ਸਾਡੇ ਸਭ ਤੋਂ ਮਹੱਤਵਪੂਰਨ ਸੁਝਾਵਾਂ ਨੂੰ ਜਾਣੋ।

ਰੌਕ ਫਿਸ਼ਿੰਗ ਸੁਰੱਖਿਆ

ਰੌਕ ਫਿਸ਼ਿੰਗ ਕਈ ਲੋਕਾਂ ਵਾਸਤੇ ਇਕ ਪ੍ਰਸਿੱਧ ਸ਼ੌਕ ਹੈ। ਰੌਕ ਫਿਸ਼ਿੰਗ ਕਰਦੇ ਵੇਲੇ ਸੁਰੱਖਿਅਤ ਕਿਵੇਂ ਰਹਿਣਾ ਹੈ ਇਹ ਜਾਨਣਾ, ਬਚਾਓ ਦੇ ਲਈ ਅਹਿਮ ਹੈ।

Keep me in the loop