‘ਰਿੱਪ-ਕਰੰਟ’ ਡੁੱਬਣ ਦੇ ਅਤੇ ਬਚਾਓ ਦੇ ਮਾਮਲਿਆਂ ਪਿੱਛੇ ਹੋਣ ਵਾਲਾਂ ਸਭ ਤੋਂ ਵੱਡਾ ਕਾਰਣ ਹੁੰਦੇ ਹਨ। ਇਹ ਪਤਾ ਹੋਣਾ ਕਿ ਇਹ ਕੀ ਹੁੰਦੇ ਹਨ ਅਤੇ ਇਸ ਵਿੱਚ ਫੱਸ ਜਾਣ 'ਤੇ ਉਸ ਵਿੱਚੋਂ ਨਿਕਲਣਾ ਕਿਵੇਂ ਹੈ, ਬੀਚ ਉੱਤੇ ਸੁਰੱਖਿਅਤ ਰਹਿਣ ਲਈ ਬਹੁਤ ਅਹਿਮ ਹਨ।

ਰਿੱਪ ਆਸਟ੍ਰੇਲੀਆਈ ਬੀਚਾਂ ਉੱਤੇ ਸਭ ਤੋਂ ਪਹਿਲੇ ਨੰਬਰ ਦਾ ਖਤਰਾ ਹੁੰਦੇ ਹਨ।

ਇੱਕ ਰਿੱਪ ਤੋਂ ਬਚਾਓ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਨਿਗਰਾਨੀ ਹੇਠ ਰੱਖੇ ਗਏ ਬੀਚ ਉੱਤੇ, ਲਾਲ ਅਤੇ ਪੀਲੇ ਰੰਗ ਦੇ ਝੰਡਿਆਂ ਵਿੱਚਕਾਰ ਹੀ ਤੈਰਿਆ ਜਾਵੇ।

What is a rip current?

ਇੱਕ ਰਿੱਪ-ਕਰੰਟ ਦੀ ਪਛਾਣ ਕਿਵੇਂ ਕਰਨੀ ਹੈ

ਰਿੱਪ-ਕਰੰਟ ਆਸਟ੍ਰੇਲੀਆਈ ਬੀਚਾਂ ਉੱਤੇ ਸਭ ਤੋਂ ਵੱਧ ਭਿਆਨਕ ਖਤਰਿਆਂ ਵਿੱਚੋਂ ਇੱਕ ਹੁੰਦੇ ਹਨ, ਬਹੁਤ ਸਾਰੇ ਲੋਕ ਉਨ੍ਹਾਂ ਵਿੱਚ ਹਰ ਸਾਲ ਡੁੱਬ ਜਾਂਦੇ ਹਨ। ਇੱਕ ਸਭ ਤੋਂ ਵਧੀਆ ਚੀਜ਼ ਜੋ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਕਰ ਸਕਦੇ ਹੋ, ਉਹ ਇਹ ਹੈ ਕਿ ਤੈਰਾਕੀ ਹਮੇਸ਼ਾ ਲਾਲ ਅਤੇ ਪੀਲੇ ਰੰਗ ਦੇ ਝੰਡਿਆਂ ਵਿੱਚਕਾਰ ਹੀ ਕਰੋ। ਜੀਵਨ ਰੱਖਿਅਕ ਬੀਚ ਦੇ ਸਭ ਤੋਂ ਸੁਰੱਖਿਅਤ ਹਿੱਸੇ ਉੱਤੇ ਇਨ੍ਹਾਂ ਝੰਡਿਆਂ ਨੂੰ ਲਗਾਉਂਦੇ ਹਨ ਅਤੇ ਸਾਰਾ ਦਿਨ, ਝੰਡੇ ਅਧੀਨ ਆਉਂਦੇ ਖੇਤਰ ਉੱਪਰ ਨਜ਼ਰ ਬਣਾਈ ਰੱਖਦੇ ਹਨ। ‘ਰਿਪਸ’ ਦੇ ਬਾਰੇ ਹੋਰ ਸਿੱਖਣਾ ਅਤੇ ਉਨ੍ਹਾਂ ਦੀ ਪਛਾਣ ਕਰਨੀ ਸਿੱਖਣਾ ਵੀ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ। ਵਧੇਰੇ ਸਿੱਖਣ ਲਈ ਇਹ ਵੀਡੀਓ ਵੇਖੋ।

ਹਮੇਸ਼ਾਂ ਹੀ ਸੁਰੱਖਿਆ ਸੰਕੇਤਾਂ ਦੀ ਪਾਲਣਾ ਕਰੋ।

‘ਰਿਪਸ’ ਤੋਂ ਬਚਣ ਦਾ ਇੱਕ ਤਰੀਕਾ ਹੈ ਸੰਕੇਤਾਂ ਉੱਤੇ ਨਜ਼ਰ ਬਣਾਈ ਰੱਖਣਾ - ਜੀਵਨ ਰੱਖਿਅਕ ਅਤੇ ਜੀਵਨ ਸੁਰੱਖਿਅਕ ਬੀਚ ਉੱਤੇ ਖਤਰੇ ਵਾਲੀਆਂ ਸਥਿਤੀਆਂ ਜਿਵੇਂ ਕਿ ਰਿੱਪ-ਕਰੰਟ ਬਾਰੇ ਸੰਕੇਤ ਲਗਾ ਦੇਣਗੇ। ਸੁਰੱਖਿਅਤ ਰਹਿਣ ਲਈ ਹਮੇਸ਼ਾ ਲਾਲ ਅਤੇ ਪੀਲੇ ਰੰਗ ਦੇ ਝੰਡਿਆਂ ਦੇ ਵਿੱਚਕਾਰ ਹੀ ਤੈਰੋ।

rip-tide-warning-sign

ਇੱਕ ਰਿੱਪ-ਕਰੰਟ ਵਿੱਚੋਂ ਕਿਵੇਂ ਬਚ ਨਿਕਲਣਾ ਹੈ

ਹਾਲਾਂਕਿ ਇਸ ਬਾਰੇ ਪਤਾ ਹੋਣਾ ਇੱਕ ਚੰਗੀ ਗੱਲ ਹੈ ਕਿ ਇੱਕ ਰਿੱਪ-ਕਰੰਟ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਉਸ ਤੋਂ ਵੀ ਵੱਧ ਮਹੱਤਵਪੂਰਨ ਹੈ ਇਹ ਪਤਾ ਹੋਣਾ ਕਿ ਜੇ ਤੁਸੀਂ ਕਦੀ ਵੀ ਉਸ ਵਿੱਚ ਫੱਸ ਜਾਂਦੇ ਹੋ ਤਾਂ ਉਸ ਵਿੱਚੋਂ ਨਿਕਲਣਾ ਕਿਵੇਂ ਹੈ, ਖਾਸ ਕਰ ਕੇ ਜੇ ਤੁਹਾਡੇ ਆਸ ਪਾਸ ਤੁਹਾਡੀ ਸਹਾਇਤਾ ਵਾਸਤੇ ਕੋਈ ਨਹੀਂ ਹੈ। ਆਪਣੀ ਸ਼ਾਂਤੀ ਬਣਾਏ ਰੱਖਣਾ, ਸਤਿਹ ‘ਤੇ ਬਣੇ ਰਹਿਣਾ ਅਤੇ ਬਹਾਵ ਦੇ ਵਿਰੁੱਧ ਉਸ ਨਾਲ ਲੜਾਈ ਨਾ ਕਰਨਾ, ਇਹ ਕੁਝ ਅਜਿਹੀਆਂ ਸਭ ਤੋਂ ਵਧੀਆ ਚੀਜ਼ਾਂ ਹਨ ਜੋ ਤੁਸੀਂ ਕਰ ਸਕਦੇ ਹੋ। ਵਧੇਰੇ ਸਿੱਖਣ ਲਈ ਇਹ ਵੀਡੀਓ ਵੇਖੋ।

ਤੁਸੀਂ ਅੱਜ ਬਾਰੇ ਇਸ ਤੋਂ ਇਲਾਵਾ ਹੋਰ ਕੀ ਸਿੱਖਣਾ ਚਾਹੋਗੇ?

‘ਰਿੱਪ-ਕਰੰਟ’ (ਕੰਢੇ ਤੋਂ ਉਲਟੇ ਪਾਸੇ ਜਾਂਦਾ ਪਾਣੀ ਦਾ ਬਹਾਅ) ਦੇ ਖਤਰੇ

‘ਰਿੱਪ-ਕਰੰਟ’, ਆਸਟ੍ਰੇਲੀਆਈ ਬੀਚਾਂ ਉੱਤੇ ਪਹਿਲੇ ਨੰਬਰ ਦਾ ਖਤਰਾ ਹੁੰਦੇ ਹਨ। ਕਿਸੇ ਰਿੱਪ ਵਿੱਚੋਂ ਕਿਵੇਂ ਸੁਰੱਖਿਅਤ ਨਿੱਕਲਣਾ ਹੈ, ਇਹ ਪਤਾ ਹੋਣਾ ਬੀਚ ਸੁਰੱਖਿਆ ਦਾ ਇੱਕ ਅਹਿਮ ਹਿੱਸਾ ਹੈ।

ਸਾਡੀ ਬਿਰਾਦਰੀ ਕੋਲੋਂ ਸਿੱਖੋ

ਸਾਡੀ ਬਿਰਾਦਰੀ ਨੂੰ ਮਿਲੋ ਅਤੇ ਬੀਚ ਉੱਤੇ ਮੌਜੂਦ ਸਾਡੇ ਜੀਵਨਰੱਖਿਅਕਾਂ ਤੋਂ ਬੀਚ ਸੁਰੱਖਿਆ ਦੇ ਕੁਝ ਮਹੱਤਵਪੂਰਨ ਸੰਦੇਸ਼ ਸੁਣੋ ਅਤੇ ਸਿੱਖੋ।

ਬੱਚਿਆਂ ਨਾਲ ਬੀਚ ‘ਤੇ ਜਾਂਦੇ ਹੋਏ ਕਿਹੜੀਆਂ ਚੀਜ਼ਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ।

ਬੱਚਿਆਂ ਲਈ ਬੀਚ, ਮੌਜ ਮਸਤੀ ਕਰਨ ਲਈ ਇੱਕ ਸ਼ਾਨਦਾਰ ਜਗ੍ਹਾ ਹੁੰਦੀ ਹੈ। ਜਦੋਂ ਤੁਸੀਂ ਛੋਟੇ ਬੱਚਿਆਂ ਨਾਲ ਬੀਚ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਨਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ।

ਬੀਚ ‘ਤੇ ਸੁਰੱਖਿਅਤ ਰਹਿਣਾ

ਇਹ ਪਤਾ ਹੋਣ ਨਾਲ ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਇੱਕ ਵਾਰ ਬੀਚ ਤੇ ਪਹੁੰਚਣ ਤੋਂ ਬਾਅਦ ਕੀ ਕੀ ਵੇਖਣਾ ਚਾਹੀਦਾ ਹੈ, ਇਹ ਸੁਰੱਖਿਅਤ ਰਹਿਣ ਵਿੱਚ ਅਤੇ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਮਜ਼ੇਦਾਰ ਵੇਲਾ ਗੁਜ਼ਾਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ।

ਬੀਚ ਉੱਤੇ ਜਾ ਕੇ ਦਿਨ ਬਿਤਾਉਣ ਦੀ ਤਿਆਰੀ ਕਰਨੀ।

ਬੀਚ 'ਤੇ ਜਾਣਾ ਇੱਕ ਬਹੁਤ ਹੀ ਮਜ਼ੇ ਵਾਲੀ ਗੱਲ ਹੈ ਪਰ ਘਰੋਂ ਨਿੱਕਲਣ ਤੋਂ ਪਹਿਲਾਂ ਤਿਆਰੀ ਕਰਨਾ ਬਹੁਤ ਮਹੱਤਵਪੂਰਨ ਹੈ। ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਬੀਚ 'ਤੇ ਸੁਰੱਖਿਅਤ ਅਤੇ ਮਨੋਰੰਜਕ ਦਿਨ ਬਿਤਾਉਣ ਲਈ ਤਿਆਰ ਹੋ, ਇਸ ਬਾਰੇ ਹੋਰ ਜਾਨਣ ਲਈ ਸਾਡੇ ਸਭ ਤੋਂ ਮਹੱਤਵਪੂਰਨ ਸੁਝਾਵਾਂ ਨੂੰ ਜਾਣੋ।

ਰੌਕ ਫਿਸ਼ਿੰਗ ਸੁਰੱਖਿਆ

ਰੌਕ ਫਿਸ਼ਿੰਗ ਕਈ ਲੋਕਾਂ ਵਾਸਤੇ ਇਕ ਪ੍ਰਸਿੱਧ ਸ਼ੌਕ ਹੈ। ਰੌਕ ਫਿਸ਼ਿੰਗ ਕਰਦੇ ਵੇਲੇ ਸੁਰੱਖਿਅਤ ਕਿਵੇਂ ਰਹਿਣਾ ਹੈ ਇਹ ਜਾਨਣਾ, ਬਚਾਓ ਦੇ ਲਈ ਅਹਿਮ ਹੈ।

Keep me in the loop