ਸਾਡੇ ਹੱਬ (ਵੈੱਬਸਾਈਟ) ਉੱਤੇ ਤੁਹਾਡਾ ਸੁਆਗਤ ਹੈ! ਇੱਥੇ ਤੁਸੀਂ ਬੀਚ (ਸਮੁੰਦਰ ਕੰਢੇ), ‘ਰਿੱਪ-ਕਰੰਟ’ (ਕੰਢੇ ਤੋਂ ਉਲਟੇ ਪਾਸੇ ਜਾਂਦਾ ਪਾਣੀ ਦਾ ਬਹਾਅ), ਜੀਵਨ ਰੱਖਿਅਕਾਂ, ਰੌਕ ਫਿਸ਼ਿੰਗ (ਸਮੁੰਦਰੀ ਚੱਟਾਨਾਂ ਤੋਂ ਮੱਛੀ ਫੜਨ), ਅਤੇ ਸਭ ਤੋਂ ਮਹੱਤਵਪੂਰਨ ਇਹ ਸਿੱਖੋਗੇ, ਕਿ ਕਿਵੇਂ ਤੁਸੀਂ ਅਤੇ ਤੁਹਾਡਾ ਪਰਿਵਾਰ ਅਤੇ ਦੋਸਤ-ਮਿੱਤਰ, ਸਾਡੇ ਸੋਹਣੇ ਬੀਚਾਂ ਦਾ ਆਨੰਦ ਮਾਣਦੇ ਹੋਏ ਸੁਰੱਖਿਅਤ ਰਹਿ ਸਕਦੇ ਹੋ।

ਅੱਜ ਤੁਸੀਂ ਕੀ ਸਿੱਖਣਾ ਚਾਹੋਗੇ?

.

ਬੀਚ ਉੱਤੇ ਜਾ ਕੇ ਦਿਨ ਬਿਤਾਉਣ ਦੀ ਤਿਆਰੀ ਕਰਨੀ।

ਬੀਚ 'ਤੇ ਜਾਣਾ ਇੱਕ ਬਹੁਤ ਹੀ ਮਜ਼ੇ ਵਾਲੀ ਗੱਲ ਹੈ ਪਰ ਘਰੋਂ ਨਿੱਕਲਣ ਤੋਂ ਪਹਿਲਾਂ ਤਿਆਰੀ ਕਰਨਾ ਬਹੁਤ ਮਹੱਤਵਪੂਰਨ ਹੈ। ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਬੀਚ 'ਤੇ ਸੁਰੱਖਿਅਤ ਅਤੇ ਮਨੋਰੰਜਕ ਦਿਨ ਬਿਤਾਉਣ ਲਈ ਤਿਆਰ ਹੋ, ਇਸ ਬਾਰੇ ਹੋਰ ਜਾਨਣ ਲਈ ਸਾਡੇ ਸਭ ਤੋਂ ਮਹੱਤਵਪੂਰਨ ਸੁਝਾਵਾਂ ਨੂੰ ਜਾਣੋ।

ਬੀਚ ‘ਤੇ ਸੁਰੱਖਿਅਤ ਰਹਿਣਾ

ਇਹ ਪਤਾ ਹੋਣ ਨਾਲ ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਇੱਕ ਵਾਰ ਬੀਚ ਤੇ ਪਹੁੰਚਣ ਤੋਂ ਬਾਅਦ ਕੀ ਕੀ ਵੇਖਣਾ ਚਾਹੀਦਾ ਹੈ, ਇਹ ਸੁਰੱਖਿਅਤ ਰਹਿਣ ਵਿੱਚ ਅਤੇ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਮਜ਼ੇਦਾਰ ਵੇਲਾ ਗੁਜ਼ਾਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ।

ਬੱਚਿਆਂ ਨਾਲ ਬੀਚ ‘ਤੇ ਜਾਂਦੇ ਹੋਏ ਕਿਹੜੀਆਂ ਚੀਜ਼ਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ।

ਬੱਚਿਆਂ ਲਈ ਬੀਚ, ਮੌਜ ਮਸਤੀ ਕਰਨ ਲਈ ਇੱਕ ਸ਼ਾਨਦਾਰ ਜਗ੍ਹਾ ਹੁੰਦੀ ਹੈ। ਜਦੋਂ ਤੁਸੀਂ ਛੋਟੇ ਬੱਚਿਆਂ ਨਾਲ ਬੀਚ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਨਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ।

‘ਰਿੱਪ-ਕਰੰਟ’ (ਕੰਢੇ ਤੋਂ ਉਲਟੇ ਪਾਸੇ ਜਾਂਦਾ ਪਾਣੀ ਦਾ ਬਹਾਅ) ਦੇ ਖਤਰੇ

‘ਰਿੱਪ-ਕਰੰਟ’, ਆਸਟ੍ਰੇਲੀਆਈ ਬੀਚਾਂ ਉੱਤੇ ਪਹਿਲੇ ਨੰਬਰ ਦਾ ਖਤਰਾ ਹੁੰਦੇ ਹਨ। ਕਿਸੇ ਰਿੱਪ ਵਿੱਚੋਂ ਕਿਵੇਂ ਸੁਰੱਖਿਅਤ ਨਿੱਕਲਣਾ ਹੈ, ਇਹ ਪਤਾ ਹੋਣਾ ਬੀਚ ਸੁਰੱਖਿਆ ਦਾ ਇੱਕ ਅਹਿਮ ਹਿੱਸਾ ਹੈ।

ਰੌਕ ਫਿਸ਼ਿੰਗ ਸੁਰੱਖਿਆ

ਰੌਕ ਫਿਸ਼ਿੰਗ ਕਈ ਲੋਕਾਂ ਵਾਸਤੇ ਇਕ ਪ੍ਰਸਿੱਧ ਸ਼ੌਕ ਹੈ। ਰੌਕ ਫਿਸ਼ਿੰਗ ਕਰਦੇ ਵੇਲੇ ਸੁਰੱਖਿਅਤ ਕਿਵੇਂ ਰਹਿਣਾ ਹੈ ਇਹ ਜਾਨਣਾ, ਬਚਾਓ ਦੇ ਲਈ ਅਹਿਮ ਹੈ।

ਸਾਡੀ ਬਿਰਾਦਰੀ ਕੋਲੋਂ ਸਿੱਖੋ

ਸਾਡੀ ਬਿਰਾਦਰੀ ਨੂੰ ਮਿਲੋ ਅਤੇ ਬੀਚ ਉੱਤੇ ਮੌਜੂਦ ਸਾਡੇ ਜੀਵਨਰੱਖਿਅਕਾਂ ਤੋਂ ਬੀਚ ਸੁਰੱਖਿਆ ਦੇ ਕੁਝ ਮਹੱਤਵਪੂਰਨ ਸੰਦੇਸ਼ ਸੁਣੋ ਅਤੇ ਸਿੱਖੋ।

ਬੀਚ ਉੱਤੇ ਸੁਰੱਖਿਅਤ ਰਹਿਣ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ, ਇਹ ਟੈਸਟ ਵਿੱਚ ਹਿੱਸਾ ਲੈ ਕੇ ਜਾਣੋ

SpanishBeachQuiz

ਸਾਡੀਆਂ ਤੱਥ ਸ਼ੀਟਾਂ ਡਾਊਨਲੋਡ ਕਰੋ!

ਡਾਊਨਲੋਡ, ਪ੍ਰਿੰਟ ਕਰਨ ਅਤੇ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਸਾਂਝੀਆਂ ਕਰਨ ਲਈ ਮੁਫ਼ਤ ਤੱਥ ਸੀਟਾਂ। ਸਾਡੀਆਂ ਤੱਥ ਸ਼ੀਟਾਂ ਕਿਸੇ ਵੀ ਅਜਿਹੇ ਵਿਅਕਤੀ ਵਾਸਤੇ ਉਚਿਤ ਹਨ ਜੋ ਬੀਚ, ‘ਰਿੱਪ-ਕਰੰਟ’, ਜੀਵਨ-ਰਖਿਅਕਾਂ, ਰੌਕ ਫਿਸ਼ਿੰਗ ਬਾਰੇ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਇਹ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਵੇਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਮਿੱਤਰ, ਸਾਡੇ ਸੋਹਣੇ ਬੀਚਾਂ ਅਤੇ ਸਮੁੰਦਰੀ ਤੱਟ ਰੇਖਾਵਾਂ ਦਾ ਆਨੰਦ ਮਾਣਦੇ ਹੋਏ ਸੁਰੱਖਿਅਤ ਰਹਿ ਸਕਦੇ ਹਨ।