ਰੌਕ ਫਿਸ਼ਿੰਗ ਸੁਰੱਖਿਆ
ਰੌਕ ਫਿਸ਼ਿੰਗ (ਸਮੁੰਦਰੀ ਚੱਟਾਨਾਂ ਤੋਂ ਮੱਛੀ ਫੜਨਾ) ਬਹੁਤ ਲੋਕਾਂ ਲਈ ਇੱਕ ਪ੍ਰਸਿੱਧ ਖੇਡ ਹੈ ਪਰ ਇਹ ਖਤਰਨਾਕ ਹੋ ਸਕਦੀ ਹੈ। ਆਪਣੇ ਆਪ ਨੂੰ, ਆਪਣੇ ਦੋਸਤ-ਮਿੱਤਰ ਅਤੇ ਪਰਿਵਾਰ ਨੂੰ ਤੁਸੀਂ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ, ਇਹ ਸਿੱਖਣ ਲਈ ਇਸ ਪੰਨੇ ਦੀ ਵਰਤੋਂ ਕਰੋ।
ਰੌਕ ਫਿਸ਼ਿੰਗ ਕਰਨ ਲਈ ਮੈਂ ਇੱਕ ਸੁਰੱਖਿਅਤ ਸਥਾਨ ਦੀ ਚੋਣ ਕਿਵੇਂ ਕਰ ਸਕਦਾ/ਸਕਦੀ ਹਾਂ?
- ਘਰੋਂ ਨਿਕਲਣ ਤੋਂ ਪਹਿਲਾਂ ਸਥਿਤੀਆਂ ਦੀ ਜਾਂਚ ਕਰ ਲਓ. Beachsafe ਐਪ ਡਾਊਨਲੋਡ ਕਰੋ ਜਾਂ Bom.gov.au ‘ਤੇ ਜਾ ਕੇ ਦੇਖੋ।
- ਜਵਾਰ ਭਾਟਾ ਕਿਹੋ ਜਿਹਾ ਹੁੰਦਾ ਹੈ? ਹਾਈ ਟਾਈਡਸ (ਉੱਪਰ ਉੱਠਦਾ ਜਵਾਰ ਭਾਟਾ), ਤੁਹਾਡੇ ਰੌਕ ਫਿਸ਼ਿੰਗ (ਸਮੁੰਦਰੀ ਚੱਟਾਨਾਂ ਤੋਂ ਮੱਛੀ ਫੜਨਾ) ਸਥਾਨ ਨੂੰ, ਅਤੇ ਉਸ ਸਥਾਨ ਵਿੱਚ ਦਾਖਲ ਹੋਣ ਦੇ ਰਸਤੇ ਨੂੰ ਪਾਣੀ ਅਤੇ ਟੁੱਟਵੀਆਂ ਲਹਿਰਾਂ ਨਾਲ ਕੱਜ ਸਕਦਾ ਹੈ, ਅਤੇ ਤੁਹਾਡਾ ਉਸ ਵਿੱਚ ਫੱਸਣ, ਉੱਥੋਂ ਤਿਲਕਣ ਜਾਂ ਬਹਾਵ ਨਾਲ ਚਟਾਨਾਂ ਤੋਂ ਵੱਗ ਜਾਣ ਦਾ ਖਤਰਾ ਵੱਧ ਹੁੰਦਾ ਹੈ।
- ਲਹਿਰ ਕਿੰਨੀ ਵੱਡੀ ਹੈ? ਵੱਡੀਆਂ ਲਹਿਰਾਂ ਜਾਂ ਉਛਾਲ ਖਤਰਨਾਕ ਹੁੰਦੀਆਂ ਹਨ ਅਤੇ ਇੱਕ ਦਮ ਆ ਜਾਂਦੀਆਂ ਹਨ। ਕੁਝ ਲਹਿਰਾਂ ਬਹੁਤ ਦੂਰੋਂ ਆਉਂਦੀਆਂ ਹਨ ਅਤੇ ਕਿਨਾਰੇ ‘ਤੇ ਆ ਕੇ ਜ਼ੋਰ ਨਾਲ ਟੁੱਟ ਜਾਣ ਤੋਂ ਪਹਿਲਾਂ ਨਜ਼ਰ ਵਿੱਚ ਹੀ ਨਹੀਂ ਆਉਂਦੀਆਂ। ਇਹ ਤੁਰੰਤ ਉੱਠਦੀਆਂ ਲਹਿਰਾਂ ਉਸ ਵੇਲੇ ਵੀ ਵਾਪਰ ਸਕਦੀਆਂ ਹਨ ਜਦੋਂ ਧੁੱਪ ਖਿੜੀ ਹੁੰਦੀ ਹੈ ਜਾਂ ਵੇਖਣ ਵਿੱਚ ਸਭ ਸ਼ਾਂਤ ਦਿਖਾਈ ਦਿੰਦਾ ਹੈ।
- ਹਵਾ ਕਿੰਨੀ ਕੁ ਤੇਜ਼ ਹੈ? ਤੇਜ਼ ਹਵਾਵਾਂ ਨਾ ਸਿਰਫ਼ ਵੱਡੀਆਂ ਲਹਿਰਾਂ ਬਨਾਉਣਗੀਆਂ, ਪਰ ਤੁਹਾਡੇ ਲਈ ਧੱਕਾ ਖਾ ਕੇ ਡਿੱਗ ਪੈਣ ਦੇ ਖਤਰੇ ਤੋਂ ਬਿਨਾ, ਗਿੱਲੀਆਂ ਅਤੇ ਤਿਲਕਣ ਵਾਲੀਆਂ ਚਟਾਨਾਂ ਉੱਤੇ ਖੜੇ ਰਹਿ ਪਾਣਾ ਵੀ ਬਹੁਤ ਮੁਸ਼ਕਿਲ ਬਣਾ ਸਕਦੀਆਂ ਹਨ।
- ਕੀ ਸ਼ਰਨ ਦਿੰਦਾ ਹੋਇਆ ਕੋਈ ਸਥਾਨ ਹੈ? ਜੇ ਤੁਸੀਂ ਕਿਸੇ ਖੁੱਲੇ, ਪ੍ਰਭਾਵ ਹੇਠ ਆ ਰਹੇ ਸਥਾਨ ਤੋਂ, ਅਸ਼ਾਂਤ ਸਮੁੰਦਰ ਵਿੱਚੋਂ ਮੱਛੀ ਫੜ ਰਹੇ ਹੋ, ਤਾਂ ਮੱਛੀ ਫੜਨ ਲਈ ਹਮੇਸ਼ਾ ਕੋਈ ਸ਼ਾਂਤ ਅਤੇ ਸ਼ਰਨ ਦਿੰਦਾ ਸਥਾਨ ਲੱਭਣ ਦੀ ਕੋਸ਼ਿਸ਼ ਕਰੋ। ਬਾਹਰ ਖੁੱਲੇ ਵਿੱਚ ਰਹਿ ਕੇ ਖਤਰੇ ਨੂੰ ਸੱਦਾ ਨਾ ਦਿਉ।
ਘਰੋਂ ਨਿਕਲਣ ਤੋਂ ਪਹਿਲਾਂ ਹਮੇਸ਼ਾ ਮੌਸਮ ਅਤੇ ਸਥਿਤੀਆਂ ਦੀ ਜਾਂਚ ਕਰ ਲਓ।
ਬੀਚ 'ਤੇ ਤੁਹਾਨੂੰ ਸੁਰੱਖਿਅਤ ਰੱਖਣ ਵਾਲੀਆਂ ਚੀਜ਼ਾਂ ਪੈਕ ਕਰ ਲਉ (ਨਾਲ ਰੱਖੋ)
ਲਾਈਫ਼ਜੈਕੇਟ
ਤਿਲਕਣ-ਰਹਿਤ ਜੁੱਤੀਆਂ ਅਤੇ ਹਲਕੇ ਕੱਪੜੇ
ਰੱਸੀ ਜਾਂ ਤੈਰਨ ਵਿੱਚ ਸਹਾਇਕ ਕੋਈ ਜੁਗਤ (ਡਿਵਾਈਸ)
ਨਾਲ ਸ਼ਰਾਬ ਨਾ ਰੱਖੋ
ਯਕੀਨੀ ਬਣਾ ਲਓ ਕਿ ਆਪਣੇ ਨਾਲ ਬਹੁਤ ਸਾਰਾ ਪਾਣੀ ਰੱਖੋ ਤਾਂ ਜੋ ਸ਼ਰੀਰ ਵਿੱਚ ਪਾਣੀ ਦੀ ਮਾਤਰਾ ਸਹੀ ਰੱਖ ਸਕੋ। ਰੌਕ ਫਿਸ਼ਿੰਗ ਕਰਦੇ ਵੇਲੇ ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਾਫ ਸੋਚਣ ਦੀ ਅਤੇ ਸਹੀ ਫੈਸਲੇ ਲੈਣ ਦੀ ਤੁਹਾਡੀ ਸਮਰੱਥਾ ਨੂੰ ਸੀਮਤ ਕਰ ਸਕਦੀ ਹੈ। ਸ਼ਰਾਬ ਤੁਹਾਡੀ ਪ੍ਰਤੀਕ੍ਰਿਆ ਕਰਨ ਦੀ ਦਰ ਨੂੰ ਘੱਟ ਕਰ ਦਿੰਦੀ ਹੈ ਅਤੇ ਪਾਣੀ ਵਿੱਚ, ਤੁਹਾਡੀ ਕਿਸੇ ਵਿਪਦਾ ਵਿੱਚ ਪੈਣ ਦੀ ਸੰਭਾਵਨਾ ਨੂੰ ਵਧਾ ਦਿੰਦੀ ਹੈ।
ਰੌਕ ਫਿਸ਼ਿੰਗ ਕਰਦੇ ਹੋਏ ਸੁਰੱਖਿਅਤ ਕਿਵੇਂ ਰਹਿਣਾ ਹੈ...
- ਖਤਰੇ ਬਾਰੇ ਜਾਣਕਾਰੀ ਦੇਣ ਲਈ ਲਗਾਈ ਗਈ ਜਾਣਕਾਰੀ ਅਤੇ ਬਚਾਵ ਦੀ ਜੁਗਤ ਕਿੱਥੇ ਹੈ, ਇਹ ਧਿਆਨ ਵਿੱਚ ਰੱਖੋ. ਕਾਊਂਸਿਲ ਦੇ ਜੀਵਨ ਰੱਖਿਅਕ, ਮੱਛੀ ਫੜ੍ਹਨ ਦੇ ਸਥਾਨਾਂ ‘ਤੇ ਚਿਨ੍ਹ ਲਗਾ ਛੱਡਦੇ ਹਨ, ਤੁਹਾਨੂੰ ਇਹ ਜਾਣੂ ਕਰਵਾਉਣ ਲਈ ਕਿ ਉੱਥੇ ਕਿਸ ਤਰੀਕੇ ਦੇ ਖਤਰੇ ਮੌਜੂਦ ਹੋ ਸਕਦੇ ਹਨ। ਮੱਛੀ ਫੜਨੀ ਸ਼ੁਰੂ ਕਰਨ ਤੋਂ ਪਹਿਲਾਂ, ਯਕੀਨੀ ਬਣਾ ਲਉ ਕਿ ਤੁਸੀਂ ਅਜਿਹੇ ਚਿਨ੍ਹ ਵੇਖੇ ਹਨ। ਜ਼ਿਆਦਾਤਰ ਰੌਕ ਫਿਸ਼ਿੰਗ ਸਥਾਨਾਂ ਉੱਤੇ, ਐਮਰਜੈਂਸੀ ਵਿੱਚ ਵਰਤੋਂ ਲਈ, ਕੋਲ ਹੀ ਇੱਕ ‘ਏੰਜਲ ਰਿੰਗ’ ਰੱਖੀ ਹੁੰਦੀ ਹੈ।
- ਸ਼ੁਰੂ ਕਰਨ ਤੋਂ ਪਹਿਲਾਂ ਉਸ ਸਥਾਨ ਉੱਤੇ ਚੰਗੀ ਤਰ੍ਹਾਂ ਨਾਲ ਨਜ਼ਰ ਮਾਰ ਲਓ. ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਯੋਜਨਾਬੱਧ ਮੱਛੀ ਫੜਨ ਦੇ ਸਥਾਨ ਨੂੰ ਅਤੇ ਇਸਦੇ ਆਸਪਾਸ ਦੀਆਂ ਸਥਿਤੀਆਂ ਨੂੰ ਦੇਖਣ ਲਈ, ਘੱਟੋ-ਘੱਟ 20 ਮਿੰਟ ਗੁਜ਼ਾਰੋ। ਜੇ ਉੱਥੇ ਚੀਜ਼ਾਂ ਦੇਖਣ ਨੂੰ ਬਹੁਤ ਅਸ਼ਾਂਤ ਜਾਂ ਅਨਿਸ਼ਚਿਤ ਪ੍ਰਤੀਤ ਹੁੰਦੀਆਂ ਹਨ, ਤਾਂ ਕਿਸੇ ਹੋਰ ਸਥਾਨ ਦੀ ਚੋਣ ਕਰੋ।
- ਕਦੇ ਵੀ ਮੱਛੀ ਫੜਨ ਇਕੱਲੇ ਨਾ ਜਾਓ. ਹਮੇਸ਼ਾ ਮੱਛੀ ਫੜਨ ਕਿਸੇ ਦੋਸਤ ਨਾਲ ਜਾਂ ਕਿਸੇ ਸਮੂਹ ਵਿੱਚ ਜਾਓ। ਤੁਹਾਨੂੰ ਹਮੇਸ਼ਾ ਕਿਸੇ ਨਾ ਕਿਸੇ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਚੱਲੇ ਹੋ ਅਤੇ ਕਿਸ ਵੇਲੇ ਤੱਕ ਉਹ ਤੁਹਾਡੇ ਵਾਪਸ ਮੁੜਨ ਦੀ ਉਮੀਦ ਰੱਖ ਸਕਦੇ ਹਨ।
- ਤੈਰਨਾ ਸਿੱਖੋ, ਪਾਣੀ ਦੀ ਸਤਿਹ 'ਤੇ ਬਣੇ ਰਹਿਣਾ ਸਿੱਖੋ, ਆਪਣਾ ਬਚਾਓ ਕਰਨਾ ਸਿੱਖੋ। ਜੇ ਤੁਸੀਂ ਕਦੀ ਵੀ ਪਾਣੀ ਵਿੱਚ ਡਿੱਗ ਪੈਂਦੇ ਹੋ, ਜਾਂ ਰੌਕ ਫਿਸ਼ਿੰਗ ਕਰਦੇ ਵੇਲੇ ਪਾਣੀ ਦੇ ਬਹਾਵ ਨਾਲ ਵੱਗ ਜਾਂਦੇ ਹੋ, ਤਾਂ ਤੈ ਜੇ ਤੁਸੀਂ ਤੈਰਨਾ, ਅਤੇ ਸ਼ਾਂਤੀ ਬਣਾਈ ਰੱਖ ਕੇ ਪਾਣੀ ਦੀ ਸਤਿਹ ਉੱਤੇ ਬਣੇ ਰਹਿਣਾ ਸਿੱਖਿਆ ਹੋਇਆ ਹੈ, ਤਾਂ ਇਸ ਨਾਲ ਤੁਹਾਨੂੰ ਸੁਰੱਖਿਅਤ ਰਹਿਣ ਵਿੱਚ ਸਹਾਇਤਾ ਮਿਲੇਗੀ - ਇਹ ਸਿੱਖਣ ਵਿੱਚ ਅਜੇ ਵੀ ਕੋਈ ਦੇਰ ਨਹੀਂ ਹੋਈ ਹੈ।
- ਕਿਸੇ ਸੁਰੱਖਿਅਤ ਸਥਾਨ ਦੀ ਚੋਣ ਕਰੋ ਅਤੇ ਬਚਣ ਦੇ ਰਸਤੇ ਦੀ ਯੋਜਨਾ ਬਣਾਓ. ਸਥਿਤੀਆਂ ਉੱਪਰ ਨਿਰੰਤਰ ਨਜ਼ਰ ਰੱਖੋ ਕਿਉਂਕਿ ਇਹ ਬਹੁਤ ਛੇਤੀ ਬਦਲ ਸਕਦੀਆਂ ਹਨ ਅਤੇ ਕਦੇ ਵੀ ਸਮੁੰਦਰ ਵੱਲ ਆਪਣੀ ਪਿੱਠ ਨਾ ਕਰੋ ਕਿਉਂਕਿ ਵੱਡੀਆਂ ਲਹਿਰਾਂ ਇੱਕਦਮ, ਕਦੇ ਵੀ ਉੱਠ ਸਕਦੀਆਂ ਹਨ। ਹਮੇਸ਼ਾ ਯੋਜਨਾ ਬਣਾ ਕੇ ਰੱਖੋ ਕਿ ਜੇ ਪਾਣੀ ਵਿੱਚ ਡਿੱਗ ਪੈਂਦੇ ਹੋ, ਤਾਂ ਸੁਰੱਖਿਅਤ ਤਰੀਕੇ ਨਾਲ ਬਾਹਰ ਕਿਵੇਂ ਨਿੱਕਲਣਾ ਹੈ।
- ਜੇ ਤੁਸੀਂ ਸਮੁੰਦਰ ਵਿੱਚ ਵੱਗ ਜਾਂਦੇ ਹੋ, ਤਾਂ ਸ਼ਾਂਤੀ ਬਣਾਈ ਰੱਖੋ ਅਤੇ ਬਾਹਰ ਨਿੱਕਲਣ ਦਾ ਰਸਤਾ ਲੱਭੋ. ਜੇ ਤੁਸੀਂ ਪਾਣੀ ਵਿੱਚ ਡਿੱਗ ਪੈਂਦੇ ਹੋ, ਤਾਂ ਸ਼ਾਂਤੀ ਬਣਾਈ ਰੱਖੋ ਅਤੇ ਚਟਾਨਾਂ ਤੋਂ ਦੂਰ ਵੱਲ ਨੂੰ ਤੈਰੋ। ਸਮੁੰਦਰੋਂ ਬਾਹਰ ਨਿੱਕਲਣ ਲਈ ਕੋਈ ਸੁਰੱਖਿਅਤ ਸਥਾਨ ਵੇਖੋ, ਨਹੀਂ ਤਾਂ ਪਾਣੀ ਦੀ ਸਤਿਹ ‘ਤੇ ਹੀ ਬਣੇ ਰਹੋ (ਫਲੋਟ ਕਰੋ) ਜਦੋਂ ਤੱਕ ਸਹਾਇਤਾ ਲਈ ਕੋਈ ਨਹੀਂ ਆ ਜਾਂਦਾ।
- ਜੇ ਤੁਸੀਂ ਕਿਸੇ ਨੂੰ ਸਮੁੰਦਰ ਵਿੱਚ ਡਿੱਗ ਪਿਆ ਵੇਖਦੇ ਹੋ, ਤਾਂ ਆਪ ਵੀ ਛਾਲ ਨਾ ਮਾਰੋ. ਤੁਸੀਂ ਫੜ੍ਹ ਕੇ ਰੱਖਣ ਵਾਲੀ ਕੋਈ ਚੀਜ਼ ਉਨ੍ਹਾਂ ਵੱਲ ਸੁੱਟ ਕੇ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ। ਆਸੇ-ਪਾਸੇ ਵੇਖੋ, ਮੱਛੀ ਫੜਨ ਵਾਲੇ ਕਾਫ਼ੀ ਸਥਾਨਾਂ ਉੱਤੇ ਲੋਕਾਂ ਵੱਲੋਂ ਵਰਤੋਂ ਕੀਤੇ ਜਾਣ ਲਈ ਤੈਰਦੇ ਹੋਏ, ਲਾਲ ਰੰਗ ਦੇ ਜੰਤਰ ਇੰਸਟਾਲ ਕੀਤੇ ਗਏ ਹੁੰਦੇ ਹਨ। ਸਿਫਰ ਸਿਫਰ ਸਿਫਰ (ਟ੍ਰਿਪਲ ਜ਼ੀਰੋ) ਉੱਤੇ ਕਾੱਲ ਕਰ ਕੇ ਸਹਾਇਤਾ ਪ੍ਰਾਪਤ ਕਰੋ। ਹਮੇਸ਼ਾ ਯਕੀਨੀ ਬਣਾਓ ਕਿ ਤੁਹਾਨੂੰ ਤੁਹਾਡੀ ਲੋਕੇਸ਼ਨ (ਤੁਸੀਂ ਇਸ ਵੇਲੇ ਕਿੱਥੇ ਹੋ) ਬਾਰੇ ਸਟੀਕ ਤੌਰ ‘ਤੇ ਪਤਾ ਹੈ।
ਹਮੇਸ਼ਾ ਸਥਿਤੀਆਂ ਨੂੰ ਜਾਂਚ ਲਓ ਅਤੇ ਉਨ੍ਹਾਂ ਉੱਤੇ ਨਜ਼ਰ ਰੱਖੋ...
ਇਹ ਵੀਡੀਓ ਦੇਖੋ ਜੋ ਦਿਖਾਉਂਦੀ ਹੈ ਕਿ ਕਿੰਨੀ ਛੇਤੀ ਲਹਿਰਾਂ ਉਤਾਂਹ ਉੱਠ ਸਕਦੀਆਂ ਹਨ, ਜੋ ਖੜੇ ਹੋਣ ਲਈ ਉਸ ਪਲੇਟਫਾਰਮ ਨੂੰ ਕਿੰਨਾ ਖਤਰਨਾਕ ਬਣਾ ਦਿੰਦੀਆਂ ਹਨ।
ਮੱਛੀ ਫੜਨ ਜਾਣ ਦਾ ਸਭ ਤੋਂ ਸੁਰੱਖਿਅਤ ਵੇਲਾ ਦਿਨ ਵੇਲੇ ਹੁੰਦਾ ਹੈ, ਜਦੋਂ ਚੰਗੀ ਧੁੱਪ ਖਿੜੀ ਹੁੰਦੀ ਹੈ ਹੈ ਸਭ ਕੁਝ ਸਾਫ ਸਾਫ ਦਿਖਾਈ ਦੇ ਰਿਹਾ ਹੁੰਦਾ ਹੈ। ਚੜ੍ਹਦੇ ਜਾਂ ਡੁੱਬਦੇ ਸੂਰਜ ਵੇਲੇ ਜਾਂ ਰਾਤ ਦੇ ਵਕਤ ਰੌਕ ਫਿਸ਼ਿੰਗ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਬਚਾਵ ਦੀਆਂ ਕੋਸ਼ਿਸ਼ਾਂ, ਘੱਟ ਰੋਸ਼ਨੀ ਅਤੇ ਹਨੇਰੇ ਵਾਲੀਆਂ ਸਥਿਤੀਆਂ ਵਿੱਚ ਕਿਤੇ ਜ਼ਿਆਦਾ ਔਖੀਆਂ ਹੁੰਦੀਆਂ ਹਨ।