ਬੀਚ 'ਤੇ ਸੁਰੱਖਿਅਤ ਰਹਿਣਾ
ਬੀਚ ਉੱਤੇ ਹੋਣ ਵਾਲੇ ਸੰਕਟਾਂ ਅਤੇ ਖਤਰਿਆਂ ਦੀ ਪਛਾਣ ਕਿਵੇਂ ਕਰਨੀ ਹੈ, ਇਸ ਬਾਰੇ ਸਮਝ ਹੋਣੀ, ਅਤੇ ਇਹ ਸਿੱਖਣਾ ਮਹੱਤਵਪੂਰਨ ਹੈ, ਕਿ ਸੁਰੱਖਿਅਤ ਕਿਵੇਂ ਰਹਿਣਾ ਹੈ ਤਾਂ ਜੋ ਅਸੀਂ ਬੀਚ ਉੱਤੇ ਇੱਕ ਮਜ਼ੇਦਾਰ ਦਿਨ ਬਿਤਾ ਸਕੀਏ।
ਇਹ ਮਹੱਤਵਪੂਰਨ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ, ਬੀਚ ਉੱਤੇ ਹੋਣ ਵਾਲੇ ਵੱਖੋ-ਵੱਖਰੇ ਸੰਕਟਾਂ ਅਤੇ ਖਤਰਿਆਂ ਬਾਰੇ ਸਿੱਖ ਲਈਏ ਜਿਵੇਂ ਕਿ ਰਿੱਪ-ਕਰੰਟ, ਟੁੱਟਵੀਆਂ ਲਹਿਰਾਂ, ਗਰਮੀ ਅਤੇ ਸੂਰਜ ਦੀ ਤਪਸ਼, ਬਲੂਬਾਟਲਜ਼ ਅਤੇ ਸ਼ਾਰਕ ਮੱਛੀਆਂ।
ਬੀਚ ਉੱਤੇ ਕਿਸ ਪ੍ਰਕਾਰ ਦੇ ਸੰਕਟ ਅਤੇ ਖਤਰੇ ਮੌਜੂਦ ਹੁੰਦੇ ਹਨ?
ਬਲੂਬਾਟਲ ਦਾ ਡੰਗ
ਚਮੜੀ ਨਾਲ ਅਜੇ ਵੀ ਚਿਪਕੇ ਕਿਸੇ ਸਟਿੰਗਰਜ਼ (ਚੁੱਭਣ ਵਾਲੀ ਚੀਜ਼) ਅਤੇ ਟੇੰਟੇਕਲਜ਼ ਨੂੰ ਹਟਾ ਦਿਉ ਅਤੇ ਸਮੁੰਦਰੀ ਪਾਣੀ ਨਾਲ ਧੋ ਲਓ। ਪ੍ਰਭਾਵਿਤ-ਹੋਏ ਹਿੱਸੇ ਨੂੰ 20 ਮਿੰਟਾਂ ਲਈ ਗਰਮ ਪਾਣੀ ਵਿੱਚ ਰੱਖੋ। ਜੇ ਤੁਹਾਡੇ ਕੋਲ ਗਰਮ ਪਾਣੀ ਨਾ ਹੋਵੇ, ਤਾਂ ਆਈਸ ਪੈਕ ਲਗਾਓ।
ਜੀਵਨ ਰੱਖਿਅਕ ਅਤੇ ਜੀਵਨ ਸੁਰੱਖਿਅਕ, ਸਿਖਲਾਈ-ਪ੍ਰਾਪਤ ਕਰਮੀ ਹੁੰਦੇ ਹਨ, ਜੋ ਬੀਚ ਤੇ ਗਸ਼ਤ ਲਗਾਉਂਦੇ ਹਨ, ਬੀਚ ਸੁਰੱਖਿਆ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਅਤੇ ਸਾਨੂੰ ਸੁਰੱਖਿਅਤ ਰਹਿਣ ਅਤੇ ਆਨੰਦ ਮਾਨਣ ਵਿੱਚ ਸਹਾਇਤਾ ਕਰਦੇ ਹਨ।