ਬੀਚ ਉੱਤੇ ਜਾ ਕੇ ਦਿਨ ਬਿਤਾਉਣ ਦੀ ਤਿਆਰੀ ਕਰਨੀ।
ਬੀਚ 'ਤੇ ਜਾਣਾ ਬਹੁਤ ਜ਼ਿਆਦਾ ਮਜ਼ੇ ਦੀ ਗੱਲ ਹੈ ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕੀ ਬੀਚ ਦੇ ਉੱਤੇ ਇੱਕ ਸੁਰੱਖਿਅਤ ਦਿਨ ਦਾ ਮਤਲਬ ਹੈ ਕਿ ਤੁਹਾਡੀ ਤਿਆਰੀ ਪੂਰੀ ਹੈ ਅਤੇ ਤੁਸੀਂ ਸੁਰੱਖਿਅਤ ਰਹਿਣ ਲਈ ਤਿਆਰੀ ਕਰ ਰਹੇ ਹੋ।
ਉਹ ਕਿਹੜੀਆਂ ਚੀਜ਼ਾਂ ਹਨ ਜੋ ਇੱਕ ਸੁਰੱਖਿਅਤ ਅਤੇ ਮਜ਼ੇਦਾਰ ਦਿਨ ਦੇ ਲਈ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ।
ਫਿਰ ਚਾਹੇ ਤੁਹਾਡੀ ਯੋਜਨਾ ਉੱਥੇ ਜਾ ਕੇ ਤੈਰਨ ਦੀ ਹੈ ਜਾਂ ਸਿੱਧੇ ਜਾ ਕੇ ਰੇਤ ਉੱਤੇ ਲੇਟਣ ਦੀ, ਕੁਝ ਅਜਿਹੀਆਂ ਬੁਨਿਆਦੀ ਚੀਜ਼ਾਂ ਹਨ ਜਿਹੜੀਆ ਤੁਹਾਨੂੰ ਚਾਹੀਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਪੈਕਿੰਗ ਸੂਚੀ ਵਿਚ ਸ਼ਾਮਲ ਕਰਨਾ ਹੈ। ਸਹੀ ਚੀਜ਼ਾਂ ਨੂੰ ਆਪਣੇ ਨਾਲ ਬੰਨ੍ਹ ਲੈਣਾ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ ਕਿ ਅਸੀਂ ਬੀਚ ਉੱਤੇ ਇੱਕ ਸਿਹਤਮੰਦ, ਸੁਰੱਖਿਅਤ ਅਤੇ ਮਜ਼ੇਦਾਰ ਦਿਨ ਬਿਤਾ ਪਾਵਾਂਗੇ।
ਬੀਚ ਉੱਤੇ ਇੱਕ ਸੁਰੱਖਿਅਤ ਅਤੇ ਮਜ਼ੇਦਾਰ ਦਿਨ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਪੈਕ ਕਰਨੀਆਂ (ਆਪਣੇ ਨਾਲ ਰੱਖਣੀਆਂ) ਚਾਹੀਦੀਆਂ ਹਨ?
ਨਾਲ ਸ਼ਰਾਬ ਨਾ ਰੱਖੋ
ਯਕੀਨੀ ਬਣਾ ਲਓ ਕਿ ਆਪਣੇ ਨਾਲ ਬਹੁਤ ਸਾਰਾ ਪਾਣੀ ਰੱਖੋ ਤਾਂ ਜੋ ਸ਼ਰੀਰ ਵਿੱਚ ਪਾਣੀ ਦੀ ਮਾਤਰਾ ਸਹੀ ਰੱਖ ਸਕੋ। ਬੀਚ ਉੱਤੇ ਜਾਣ ਵੇਲੇ ਸ਼ਰਾਬ ਤੋਂ ਪਰਹੇਜ਼ ਕਰੋ ਕਿਉਂ ਕਿ ਇਹ ਸਾਫ ਸੋਚਣ ਦੀ ਅਤੇ ਸਹੀ ਫੈਸਲੇ ਲੈਣ ਦੀ ਤੁਹਾਡੀ ਸਮਰੱਥਾ ਨੂੰ ਸੀਮਤ ਕਰ ਸਕਦੀ ਹੈ। ਸ਼ਰਾਬ ਤੁਹਾਡੀ ਪ੍ਰਤੀਕ੍ਰਿਆ ਕਰਨ ਦੀ ਦਰ ਨੂੰ ਘੱਟ ਕਰ ਦਿੰਦੀ ਹੈ ਅਤੇ ਪਾਣੀ ਵਿੱਚ ਹੋਣ ਸਮੇਂ ਤੁਹਾਡੀ, ਕਿਸੇ ਵਿਪਦਾ ਵਿੱਚ ਪੈਣ ਦੀ ਸੰਭਾਵਨਾ ਨੂੰ ਵਧਾ ਦਿੰਦੀ ਹੈ।